ਸੌ ਵਾਰ ਦੁਹਾਇਆਂ ਦਿਤੀਆਂ
ਤੇ ਸੌ ਵਾਰ ਅੰਬਰ ਵੱਲ ਤੱਕਿਆ
ਕੰਡਿਆਂ ਵਰਗੀ ਜਕੜੰਣ ਸੀ
ਸੌ ਵਾਰ ਲੜੀਆਂ ਤੇ ਹਾਰਿਆਂ
ਹਾਰ ਜਦੇ ਮੈਂ ਤਾਕੀ, ਅੱਖਾਂ ਵਿਚ ਅੱਖਾਂ ਡਾਲ
ਆਪਣੇ ਹੀ ਡਰ ਨਾਲ ਰੂਬਰੂ
ਅਪਣਾ ਅਮਲ
ਤੇ ਅਪਣਾ ਹੀ ਅਖ਼ਤਿਆਰ
ਹੁਣ ਫੁਰਸਤ ਨਾਲ ਚਲ ਬੈਠ ਕਰ
ਇਕ ਇਕ ਭੈ ਦੀਆਂ ਗੱਲਾਂ
ਮੁਕ ਜਾਣ ਦੇ ਇਸਦੀਆਂ ਉਡੀਕਾਂ
ਆਪਣੇ ਹੀ ਹੱਥ ਫੜ ...ਕੰਡਿਆਂ ਕਰਾ ਪਾਰ
No comments:
Post a Comment